Sunday, 12 February 2017

13 February ਅੱਜ ਦੀ ਤਾਰੀਖ਼ ਸਿੱਖ ਇਤਿਹਾਸ ਵਿਚ......


ਨਾਨਕਸ਼ਾਹੀ ਸੰਗਤ ਦੀ ਸਭਾ- ਹੋਕਾ ਆਓ ਗ੍ਰੰਥ ਤੇ ਪੰਥ ਲਈ ਤੁਰੀਏ...

ਨਾਨਕਸ਼ਾਹੀ ਸੰਗਤ ਦੀ ਸਭਾ- ਹੋਕਾ ਆਓ ਗ੍ਰੰਥ ਤੇ ਪੰਥ ਲਈ ਤੁਰੀਏ...: ਨਾਨਕਸ਼ਾਹੀ ਸੰਗਤ ਦੀ ਸਭਾ ਸ. ਸੁਰਜੀਤ ਸਿੰਘ ਯੂ.ਏ.ਈ, ਪ੍ਰੋ. ਹਰਬੰਸ ਸਿੰਘ ਕਾਲਰਾ, ਸ. ਇਕਬਾਲ ਸਿੰਘ ਅਤੇ ਸ. ਤਰਲੋਕ ਸਿੰਘ ਉਚੇਚੇ ਤੋਰ ਤੇ ਦਾਸ ਨਾਲ ਨਾਨਕਸ਼ਾਹੀ ਸੰਵਾਦ ਰਚਾਉਣ ਲਈ 'ਜਪੁ-ਘਰ' ਵਿਚ ...

ਕੌਮ ਕਿਉਂ ਹਾਰਦੀ ਹੈ ? 
ਦਾ ਸੁਨੇਹਾ ਘਰ-ਘਰ ਪਹੁੰਚਾਓ
ਚਿੱਤ ਵਿਚ ਮਨਨ ਕਰੋ ਤੇ ਨਤੀਜੇ ਤੇ ਪਹੁੰਚੋ। ਫ਼ੈਸਲਾਕੁਨ ਕਦਮ ਪੁੱਟੋ ਤੇ ਪ੍ਰਾਪਤੀ ਕਰੋ.... ਮੈਦਾਨ ਵਿਚ ਨਿੱਤਰੇ ਬਗੈਰ ਸਫਲਤਾ ਮਿਲਣੀ ਨਹੀਂ। ਇਸ ਲਈ ਡ੍ਰਾਈਂਗਰੂਮਾਂ ਦੀ ਬੈਠਕਾਂ ਦੀ ਕੈਦ ਤੋਂ ਆਜ਼ਾਦ ਹੋ ਕੇ ਖੁੱਲ੍ਹੀ ਫ਼ਿਜ਼ਾ ਵਿਚ ਗਲੀਆਂ, ਸੜਕਾਂ, ਖੇਤਾਂ, ਮੈਦਾਨਾਂ ਦੀ ਖ਼ਾਕ ਵਿਚ ਆਪਣਾ ਕਿਰਦਾਰ ਅਤੇ ਆਚਰਨ ਰਲਾਉਣਾ ਤੇ ਇੱਕ ਮਿੱਕ ਕਰ ਰਚਾਉਣਾ ਹੀ ਪੈਣਾ ਹੈ; ਕੌਣ ਕੌਣ ਤਿਆਰ ਹੈ ?


ਨਾਨਕਸ਼ਾਹੀ ਸੰਗਤ ਦੀ ਸਭਾ


ਸ. ਸੁਰਜੀਤ ਸਿੰਘ ਯੂ.ਏ.ਈ, ਪ੍ਰੋ. ਹਰਬੰਸ ਸਿੰਘ ਕਾਲਰਾ, ਸ. ਇਕਬਾਲ ਸਿੰਘ ਅਤੇ ਸ. ਤਰਲੋਕ ਸਿੰਘ ਉਚੇਚੇ ਤੋਰ ਤੇ ਦਾਸ ਨਾਲ ਨਾਨਕਸ਼ਾਹੀ ਸੰਵਾਦ ਰਚਾਉਣ ਲਈ "ਜਪੁ-ਘਰ" ਵਿਚ ਮਿਲਣ ਆਏ। 11-2-2017 ਨੂੰ ਸ਼ਾਮੀ 5.30 ਵਜੇ ਤੋਂ 12-2-2017 ਤੱਕ ਅੰਮ੍ਰਿਤ-ਵੇਲੇ 3 ਵਜੇ ਤਕ "ਨਾਨਕਸ਼ਾਹੀ ਸੰਗਤੀ" ਧਰਮਸ਼ਾਲਾ ਵਿਚ ਗੋਸ਼ਟੀ ਚੱਲਦੀ ਰਹੀ। ਸਿੱਖੀ ਦਾ, ਪੰਥ ਦਾ, ਧਰਮ ਦਾ, ਪੰਜਾਬ ਦਾ, ਪੰਜਾਬ ਦੀ ਲੋਕਾਂ ਦਾ, ਪੰਜਾਬ ਦੀ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਸਭਿਆਚਾਰਕ ਭਵਿੱਖ ਤੇ ਗੰਭੀਰ ਸਵਾਲ ਜਵਾਬ ਹੋਏ ਅਤੇ ਇਹ ਕਿਵੇਂ ਦਰਪੇਸ਼ ਖ਼ਤਰੇ ਤੋਂ ਬੱਚ ਸਕਦਾ ਹੈ ਬਾਬਤ ਠੋਸ, ਨਿਰਮਾਣ ਕਾਰੀ ਅਤੇ ਨਤੀਜੇ ਪੱਖੀ ਕੀ ਕਰਨ ਦੀ ਲੋੜ ਹੈ ਕਿ ਅਸੀਂ ਆਪਣੀਆਂ ਉਣ ਵਾਲੀ ਪੀੜੀ ਦਾ "ਨਾਨਕਸ਼ਾਹੀ ਭਵਿੱਖ ਬਣਾ ਅਤੇ ਉਸਾਰ" ਸਕੀਏ ਆਦਿ ਤੇ ਫ਼ੈਸਲਾਕੁਨ ਸੰਵਾਦ ਹੋਇਆ। ਜਿੱਥੋਂ ਤਕ ਸੰਭਵ ਹੋ ਸਕਿਆ ਸਾਰੀ ਵਾਰਤਾਲਾਪ ਦੀ ਵੀਡੀਓ ਗ੍ਰਾਫੀ ਵੀ ਹੋਈ। ਅਗਲੀ ਗੋਸ਼ਟੀ 19-2-2017 ਦੀ ਪਰਿਵਾਰਾਂ ਸਮੇਤ ਕਰਨ ਦਾ ਫ਼ੈਸਲਾ ਹੋਇਆ। ਗੋਸ਼ਟੀ ਵਿਚ ਨਜ਼ਰ ਨਹੀਂ ਆ ਰਹੀ ਬੀਬੀ ਕਮਲਜੀਤ ਕੌਰ ਨੇ ਭਾਗ ਵੀ ਲਿਆ ਤੇ ਸਾਡੀ ਸਭ ਦੀ ਲੰਗਰ-ਪਾਣੀ ਅਤੇ ਹੋਰ ਲੋੜੀਂਦੇ ਚਾਹ ਪਾਣੀ ਤੇ ਗੋਸ਼ਟੀ ਦੇ ਸਾਰੇ ਪ੍ਰਬੰਧ ਵੀ ਕੀਤੇ।

Sunday, 5 February 2017

6 February ਅੱਜ ਦੀ ਤਾਰੀਖ਼ ਸਿੱਖ ਇਤਿਹਾਸ ਵਿਚ......


ਅਸੀਂ ਸੱਚ ਨੂੰ ਵੋਟ ਭੁਗਤਾ ਆਏ ......


ਨਾਨਕ ਤੇਰੇ ਨਾਮ ਤੇ ਬਣੇ ਆਗੂ
ਲਾਲੋ ਦੀ ਸਿੱਖੀ, ਸੂਲੀ ਚਾੜ ਆਏ
ਮਲਕ ਭਾਗੋ ਦਾ ਪੰਜਾਬ ਬਣਾ ਆਏ
ਤੇਰੇ ਸਿੱਖ ਵੀ ਡੋਗਰੇ ਬਣ ਜਾਏ
ਸਿੱਖਾਂ ਨ੍ਹਾ ਬਿਬੇਕ ਦੀ ਮੰਨੀ
ਨ੍ਹਾ ਗੁਰੂ ਆਪਣੇ ਦੀ ਮੰਨੀ
ਆਖੇ ਪੰਥ ਖ਼ਾਤਰ ਹੀ ਅੱਜ
ਪੰਥ ਨੂੰ ਕੰਡ ਦਿਖਾ ਆਏ
ਗੁਰੂ ਗ੍ਰੰਥ ਦੀ ਬੇਅਦਬੀ ਦਾ ਆਖੇ
ਬਦਲ ਲਿਆ ਕੇ ਹੈ, ਬਦਲਾ ਲੈਣਾ
ਸਤਾ ਅੱਗੇ ਸਿਰ ਨਿਵਾ ਆਏ
ਅਕਾਲੀਆਂ ਸਰਸਾ ਅੱਗੇ
ਸਰਬੱਤ ਖ਼ਾਲਸਿਆ ਬਿਆਸਾ ਅੱਗੇ
ਗਾਤਰੇ ਵਾਲਿਆਂ ਨਿਰੰਕਾਰੀ ਅੱਗੇ
ਰਹਿੰਦ ਖੂੰਹਦ ਸਵਾਰਥਾਂ ਅੱਗੇ
ਗੋਡੇ ਟੇਕ ਕੇ ਫ਼ਤਿਹ ਬੁਲਾ ਆਏ
ਤੇਰੇ ਸਰਬ ਲੋਹੀਏ ਵੀ ਵੇਖੇ ਜਾਂਦੇ
ਕੰਜਰੀਆਂ ਇਨ੍ਹਾਂ ਹੀ ਦੇ ਕੋਠੇ ਅਸੀਂ
ਪੰਜ ਸਿੰਘ ਸਾਹਿਬਾਂ ਸੀ ਜਿਹੜੀ
ਸਿੱਖੀ ਦੇ ਵਿਹੜੇ ਭਾਜੀ ਪਾਈ
ਪੰਜ ਪਿਆਰਿਆ ਦੇ ਨਾਮ ਤੇ ਵੀ
ਅਖੰਡ ਕੀਰਤਨੀ, ਉਹੀ ਚੰਨ ਚੜ੍ਹਾ ਆਏ
ਸਿੱਖੀ ਦਾ ਚੰਗਾ ਮੁੱਲ ਪਵਾ ਆਏ
ਭਰਾ ਆਪਣੇ ਦੀ ਦੁਸ਼ਮਣੀ ਖ਼ਾਤਰ
ਬੇਗਾਨੇ ਵੈਰੀ ਨੂੰ ਸਤਾ ਫੜਾ ਆਏ
ਜੁੱਗ ਜੁੱਗ ਜੀ ਤੂੰ ਖ਼ਾਲਸਾ
ਅਸੀਂ ਇਕੱਲਤਾ ਝੱਲ ਵਫ਼ਾ ਨਿਭਾ ਆਏ
ਤੇਰੀ ਮਾਤ ਭੂਮੀ ਨੂੰ ਬਚਾਉਣ ਖ਼ਾਤਰ
ਅੱਡਰੀ ਵਿਲੱਖਣ ਸੁਤੰਤਰ ਹਸਤੀ ਲਈ
ਅਸੀਂ ਸੱਚ ਨੂੰ ਵੋਟ ਭੁਗਤਾ ਆਏ
ਕੋਈ ਮੰਨੇ ਭਾਵੇਂ ਕੋਈ ਨਾ ਮੰਨੇ,
ਖ਼ਾਲਸਿਆ ਬੇਦਾਵਾ ਦੇ ਕੇ ਨਹੀਂ ਆਏ
ਸਰਹਿੰਦ ਦੀ ਫ਼ਤਿਹ ਜ਼ਮੀਰੋ ਨ੍ਹਾ ਲਾ ਸਕੇ
ਗੜ੍ਹੀ ਗੁਰਦਾਸ ਨੰਗਲ ਦੀ ਵਿਚਲੇ
ਸਿੰਘਾਂ ਨੂੰ ਨ੍ਹਾ ਇਕੱਲਾ ਅਸੀਂ ਛੱਡ ਆਏ
ਮਾਲਾ ਜਪਦੇ ਟਕਸਾਲੀ ਅਖੰਡ ਧਰਮੀਆਂ ਵਾਂਗ
ਅਸੀਂ ਸਤਿਗੁਰਾਂ ਨੂੰ ਨ੍ਹਾ ਪਿੱਠ ਦਿਖਾ ਆਏ
"ਨੌਰੰਗਾਬਾਦੀ" ਬਣ ਨਿੱਤਰਾਂਗੇ ਅਵੱਸ਼
84 ਦੀ ਹਿੱਕ ਤੇ ਚੜ੍ਹੇ ਹਾਂ ਮੁੜ ਚੜ੍ਹਾਂਗੇ
ਅਸੀਂ ਮੰਜ਼ਲ ਸਰ ਕਰਨ ਹਾਂ ਆਏ
ਤੁਸੀਂ ਮਨ ਦੀਆਂ ਪੁਗਾ ਲਵੋ ਯਾਰੋ
ਭਰਾ ਸਾਡੇ ਹੀ ਹੋ, ਅਸੀਂ ਕੱਲ੍ਹ ਫਿਰ ਆਏ
ਕੀ ਹੋਇਆ ਜੇ ਅੱਜ ਤੁਸੀਂ
ਵਕਤੀ ਗ਼ਰਜ਼ਾਂ ਦਾ ਫ਼ਰਜ਼ ਨਿਭਾ ਆਏ
ਤੁਸੀਂ ਆਪਣੀ ਸੋਚ ਨੂੰ ਵੋਟ ਪਾ ਆਏ
ਧਰਮ ਨੂੰ ਬਚਾਉਣ ਦਾ ਨਾਅਰਾ ਲਾ ਕੇ
ਤੁਸੀਂ ਸਤਾ ਨੂੰ ਧਰਮ ਦਾ ਪੱਲਾ ਫੜਾ ਆਏ
ਸਤਾ ਦੀ ਰਾਜਨੀਤੀ ਦੀ ਚੌਧਰ ਲਈ
ਪੰਡਤ, ਬ੍ਰਾਹਮਣ, ਬਣੀਏ ਨੂੰ ਮਾਲਕੀ ਦੇ ਆਏ
ਚੰਦੂ, ਗੰਗੂ, ਗਾਂਧੀ ਦਾ ਰਾਜ ਬਣਾਉਣ ਲਈ
ਆਪਣੇ ਧਰਮ ਨੂੰ ਹੀ ਤੁਸੀਂ ਹਰਵਾ ਆਏ
ਗੁਰੂਆਂ ਸਿੱਖਾਂ ਦਾ ਪੰਜਾਬੀ ਹਮੇਸ਼ਾ ਖਾਂਦੇ ਆਏ
ਨਾ ਕਦੇ ਤਿਲਕ, ਜੰਞੂ ਤੇ ਬੋਦੀ ਵਾਲੇ
ਪੰਜਾਬ ਦੇ ਭਲੇ ਲਈ ਨਾ ਕਦੇ ਅੱਗੇ ਹਿੰਦੂ ਆਏ
ਜੁੱਗ ਜੁੱਗ ਜੀਓ ਪੰਜਾਬ ਦੇ ਬਾਲ ਸਪੂਤੋ
ਅਸੀਂ ਖ਼ਾਲਸੇ ਦਾ ਫ਼ਰਜ਼ ਨਿਭਾ ਚਲੇ
ਗੁਰੂ ਗੋਬਿੰਦ ਸਿੰਘ ਨਾਲ ਇਸ਼ਕ ਨਿਭਾ ਆਏ
"ਨਾਨਕਸ਼ਾਹੀ" ਦਰ ਤੇ ਸਿਰ ਹਾਂ ਧਰ ਆਏ
ਕੋਈ ਹੋਰ ਸੇਵਾ ਹੋਵੇ ਤਾਂ, ਪੰਜਾਬ ਦੱਸ ਦੇਈਂ
ਵਫ਼ਾ ਨਿਭਾਉਣ ਤੋਂ ਨ੍ਹਾ ਅਤਿੰਦਰ ਡਰਦਾ ਏ
ਅਸੀਂ ਤਾਂ ਸੱਚ ਲਈ ਸੂਲੀ ਚੜ੍ਹਦੇ ਆਏ
ਹਮੇਸ਼ਾ ਸੱਚ ਲਈ ਹੀ ਹਾਂ ਮਰਦੇ ਆਏ
ਵੋਟਾਂ ਸੱਚੇ ਪਾਤਸ਼ਾਹ ਦੇ ਸੱਚ ਨੂੰ ਪਾ ਆਏ
ਝੂਠੀ ਸਰਕਾਰ ਮੁਬਾਰਕ ਤੁਹਾਨੂੰ ਸਜਣੋਂ
ਅਸੀਂ ਸੱਚ ਨੂੰ ਵੋਟ ਭੁਗਤਾ ਆਏ.........

-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.
#sikhbard

Saturday, 4 February 2017

5 February ਅੱਜ ਦਾ ਤਾਰੀਖ਼ ਸਿੱਖ ਇਤਿਹਾਸ ਵਿਚ......


101 ਸਾਲਾਂ ਦੀ ਅਮਰੀਕਨ ਮੈਰਾਥਨ ਵਿਜੇਤਾ ਸਰਦਾਰਨੀ ਮਾਨ੍ਹ ਕੌਰ ਅਤੇ ਉਨ੍ਹਾਂ ਦਾ 78 ਸਾਲ ਦਾ ਬੇਟਾ ਸਰਦਾਰ ਗੁਰਦੇਵ ਸਿੰਘ ਮਿਲ਼ਨ ਆਏ ।

101 ਸਾਲਾਂ ਦੀ ਅਮਰੀਕਨ ਮੈਰਾਥਨ ਵਿਜੇਤਾ ਸਰਦਾਰਨੀ ਮਾਨ੍ਹ ਕੌਰ ਅਤੇ ਉਨ੍ਹਾਂ ਦਾ 78 ਸਾਲ ਦਾ ਬੇਟਾ ਸਰਦਾਰ ਗੁਰਦੇਵ ਸਿੰਘ ਮਿਲ਼ਨ ਆਏ ।
ਵੈਨਕੂਵਰ ਵਿਖੇ ਅਮਰੀਕਨ ਮੈਰਾਥਨ ਦੋੜ ਦੀ ਗੋਲਡ ਮੈਡਲਿਸਟ ਸਰਦਾਰਨੀ ਮਾਨ੍ਹ ਕੌਰ, 101 ਸਾਲ ਦੀ ਉਮਰ ਵਿਚ ਜਦੋਂ ਆਪਣੇ 28 ਸਾਲਾਂ ਬੇਟੇ ਸ. ਗੁਰਦੇਵ ਸਿੰਘ ਨਾਲ "ਜਪੁ-ਘਰ" ਪਟਿਆਲਾ ਦਾਸ ਦੇ ਘਰੇ ਪਹੁੰਚੇ ਤਾਂ ਮੈਂ ਹੈਰਾਨ ਰਹਿ ਗਿਆ।ਕਿਸੇ ਵੀ ਸਿਹਤਮੰਦ ਨੌਜਵਾਨ ਨਾਲੋਂ ਚੰਗੀ ਅਤੇ ਚੁਸਤ ਦਰੁਸਤ ਤੋਰ ਤੁਰਦੇ ਦੇਖਦੇ ਹੀ ਬੰਨ੍ਹਦੀ ਸੀ। ਇਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ  ਸਕਦਾ।
ਸ. ਗੁਰਦੇਵ ਸਿੰਘ ਜੀ ਨੇ ਦੱਸਿਆ ਕਿ ਹੁਣ ਇਨ੍ਹਾਂ ਦੀ ਰੀੜ੍ਹ ਦੀ ਹੱਡੀ ਵਿਚ ਹੇਠਲੇ ਪਾਸੇ ਲਗਾਤਾਰ ਦਰਦ ਰਹਿਣ ਲੱਗ ਗਿਆ ਹੈ। ਦਾਸ ਨੇ ਜੋ ਅਕਾਲ ਪੁਰਖ ਨੇ ਹੁਨਰ ਬਖ਼ਸ਼ਿਸ਼ ਕੀਤਾ ਹੈ ਉਸ ਅਨੁਸਾਰ ਅਰਦਾਸ ਕਰ ਕੇ ਉਨ੍ਹਾਂ ਨੂੰ ਵੇਖਿਆ ਤਾਂ ਉਨ੍ਹਾਂ ਦੀ ਉਮਰ ਦੇ ਤਕਾਜ਼ੇ ਅਨੁਸਾਰ ਹੱਡੀਆਂ ਵਿਚ ਜੋ ਆਮ ਕਰ ਕੇ ਬਦਲਾ 60 ਸਾਲ ਦੀ ਉਮਰ ਤੋਂ ਬਾਅਦ ਆਉਂਦੇ ਹਨ ਉਹ ਉਨ੍ਹਾਂ ਦੇ ਹੁਣ ਆਉਣੇ ਸ਼ੁਰੂ ਹੋਏ ਹਨ। ਇਸ ਲਈ ਮੈਂ ਉਨ੍ਹਾਂ ਨੂੰ ਇੱਕ ਹਲਕੀ ਜਿਹੀ ਵਰਜਸ਼, ਅਤੇ ਦੇਸੀ ਆਪਣਾ ਬਣਾਇਆ ਤੇਲ ਵਰਤਣ ਲਈ ਕਿਹਾ ਹੈ। ਮਣਕੇ ਬਿਲਕੁਲ ਠੀਕ ਹਨ। ਉਨ੍ਹਾਂ ਦੀ ਚਿੰਤਾ ਮਈ ਵਿਚਲੀਆਂ ਖੇਡਾਂ ਵਿਚ ਭਾਗ ਲੈਣ ਦੀ ਸੀ ਤੇ ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਹੈ ਕਿ ਜ਼ਿਆਦਾ ਮਿਹਨਤ ਨਾ ਕਰੋ; ਅਕਾਲ ਪੁਰਖ ਦੀ ਮਿਹਰ ਹੈ ਤੁਸੀਂ ਆਪਣਾ ਪਹਿਲਾਂ ਵਾਲਾ ਸਮੇਂ ਦਾ ਰਿਕਾਰਡ ਆਪ ਹੀ ਤੋੜ ਲਵੋਗੇ।
ਉਨ੍ਹਾਂ ਦੇ ਸਤਿਕਾਰ ਵਿਚ ਦਾਸ ਨੇ ਉਨ੍ਹਾਂ ਨੂੰ ਕਿਤਾਬਾਂ ਦੇ ਸੈੱਟ ਦਾ ਮਾਣ ਬਖ਼ਸ਼ਿਸ਼ ਕੀਤਾ ਤੇ ਉਨ੍ਹਾਂ ਮੈਨੂੰ  kefir (pronounced Keh-reer') ਦਿੱਤਾ।