Saturday, 12 August 2017

ਸਿੱਖਾਂ ਅਤੇ ਹੋਰ ਘੱਟ ਗਿਣਤੀਆਂ ਸਬੰਧੀ ਭਾਰਤ ਸਰਕਾਰ ਵੱਲੋਂ ਘੜੇ ਜਾ ਰਹੇ ਦਹਿਸ਼ਤੀ ਅਤੇ ਗੈਰ-ਸੰਵਿਧਾਨਿਕ ਧਮਾਕਾਖ਼ੇਜ਼ ਵਾਤਾਵਰਨ ਦੇ ਨਿਰਮਾਣ ਨੂੰ ਰੋਕਣ ਸਬੰਧੀ -ਰਾਸ਼ਟਰਪਤੀ ਨੂੰ ਲਿਖੇ ਪੱਤਰ ਦੀ ਅਸਲ ਕਾਪੀ



ਭਾਰਤ ਛੱਡੋ ਦੀ 75ਵੀਂ ਤੇ ਆਜ਼ਾਦੀ ਦੀ 70ਵੀਂ ਵਰੇਗੰਢ ਤੇ ਦੇਸ਼ ਦੇ ਭਗਵੇਕਰਨ ਰਾਹੀਂ ਹਿੰਦੀ ਹਿੰਦੂ ਹਿੰਦੂਤਸਤਾਨ ਵਿਰੁੱਧ ਭਾਰਤੀ ਰਾਸ਼ਟਰਪਤੀ ਨੂੰ ਪੱਤਰ
ਦੇਸ਼ ਵਿਚ ਜਦੋਂ ਭਗਵਾ ਕਰਨ ਤਹਿਤ ਹਿੰਦੂ, ਹਿੰਦੀ, ਹਿੰਦੂਸਤਾਨ ਦੀ ਨੀਤੀ ਬਣਤਰ ਨੂੰ ਜ਼ਮੀਨੀ ਪੱਧਰ ਤਕ ਹਿੰਦੂ ਦਹਿਸ਼ਤੀ ਭੀੜਾ ਤੰਤਰ ਰਾਹੀਂ "ਸਰਕਾਰੀ ਸ਼ਹਿ ਨਾਲ" ਸਥਾਪਿਤ ਕੀਤਾ ਜਾ ਰਿਹਾ ਹੈ। ਭਾਰਤੀ ਸਰਕਾਰ ਨੇ ਜਦੋਂ ਆਜ਼ਾਦੀ ਵਿਚ ਅਤੇ ਭਾਰਤ ਦੇ ਵਿਕਾਸ ਵਿਚ ਸਿੱਖ ਕੌਮ ਦੀਆਂ ਸ਼ਹੀਦੀਆਂ ਅਤੇ ਕੁਰਬਾਨੀਆਂ ਨੂੰ ਮੁਕੰਮਲ ਨਕਾਰ ਕੇ; ਦੇਸ਼ ਵਿਚੋਂ ਸਿੱਖ ਕੌਮ ਦੀ ਨਾਗਰਿਕਤਾ ਨੂੰ ਹੀ ਹਾਸ਼ੀਏ ਤੋਂ ਬਾਹਰ ਕਰਨ ਦਾ ਸਪਸ਼ਟ ਫ਼ੈਸਲਾ ਲੈ ਲਿਆ ਹੈ।  ਜਦੋਂ ਦੇਸ਼ ਦੀ ਸੰਸਦ ਵਿਚਲੇ ਸੰਸਦੀ ਮੈਂਬਰ ਆਪੋ ਆਪਣੀ ਨਿੱਜੀ ਲਾਲਸਾਵਾਂ ਅਤੇ ਗ਼ਰਜ਼ਾਂ ਦੇ ਨਾਲੋਂ ਨਾਲ ਆਪੋ ਆਪਣੇ ਦਲਾਂ ਦੀਆਂ ਦਲ ਗਤ ਸਵਾਰਥਾਂ ਨੂੰ ਮੁੱਖ ਰੱਖ ਕੇ ਪੰਜਾਬ ਅਤੇ ਦੇਸ਼ ਦੇ ਸਿੱਖ ਹੱਕਾਂ ਪ੍ਰਤੀ ਮੁਕੰਮਲ ਘੇਸਲ ਵੱਟ ਗਏ ਹਨ; ਉਸ ਸਮੇਂ ਇਹ ਪੱਤਰ ਭਾਰਤ ਦੇ ਰਾਸ਼ਟਰਪਤੀ ਨੂੰ ਲਿਖਿਆ ਜਾਣਾ ਕੌਮੀ ਸਿੱਖ ਭਵਿੱਖ ਨੂੰ ਬਚਾਉਣ ਲਈ ਸਹੀ ਸਮੇਂ ੳ ਕੀਤੀ ਗਈ ਸ਼੍ਰੋਮਣੀ ਅਤੇ ਸਹੀ ਕਾਰਵਾਈ ਹੈ। ਇਹ ਸਭ ਕੁੱਝ ਉਸ ਵਕਤ ਵਾਪਰ ਗਿਆ ਹੈ ਜਦੋਂ ਕੇਂਦਰ ਦੀ ਸਰਕਾਰ ਵਿਚ ਸ਼੍ਰੋਮਣੀ ਅਕਾਲੀ ਦਲ ਸਰਕਾਰੀ ਭਾਈਵਾਲ ਹੈ। ਦੂਜੇ ਬੰਨੇ ਪੰਜਾਬ ਦੇ ਦੇਸ਼ ਅਤੇ ਵਿਦੇਸ਼ਾਂ ਵਿਚਲੇ ਸਿੱਖ ਤੇ ਪੰਜਾਬ "ਆਪ" ਦੀ ਪਿੱਠ ਤੇ ਇਸ ਨੂੰ ਸਿੱਖ ਹੱਕਾਂ ਦੀ ਹਮਦਰਦ ਮੰਨ ਕੇ ਖੜ ਚੁੱਕੇ ਹਨ। ਤੀਜੇ ਬੰਨੇ ਸਾਰੀਆਂ ਹੀ ਅਖੌਤੀ ਪੰਥਕ ਧਿਰਾਂ ਸਰਕਾਰ ਦੀ ਇਸ ਨੀਤੀ ਦੇ ਹੱਕ ਵਿਚ ਚੁੱਪ ਵੱਟੀਂ ਬੈਠੀਆਂ ਹਨ। ਇਸ ਇਤਿਹਾਸਕ ਪੱਤਰ ਨੂੰ ਪੜ੍ਹੋ ਤੇ ਸਰਕਾਰ ਦੀ ਸਾਜ਼ਿਸ਼ੀ ਨੀਤੀਆਂ ਨੂੰ ਰੋਕਣ ਲਈ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਕਿਰਪਾ ਕਰੋ; ਤਾਂ ਜੋ ਸਿੱਖ ਹੱਕਾਂ ਪ੍ਰਤੀ ਪੰਜਾਬ ਅਤੇ ਸਿੱਖਾਂ ਨੂੰ ਜਾਗਰੂਕ ਕੀਤਾ ਜਾ ਸਕੇ।
http://www.atinderpalsingh.com/atindersview.php?--root--&entry_id=1502558539#.WY_ezNKg_IU

No comments:

Post a Comment