ਭੇਡਾਂ ਨੂੰ ਨੇਤਾਵਾਂ ਨੇ ਮੈਨੀਫੈਸਟੋ ਵਿਚ ਪ੍ਰਣ ਦਿੱਤਾ ਕਿ ਉਹ ਉਨ੍ਹਾਂ ਨੂੰ ਵਧੀਆ ਗਰਮ ਉੱਨ ਦਾ ਕੰਬਲ ਮੁਫ਼ਤ ਦੇਣਗੇ ਤਾਂ ਕੋਲ ਖੜੇ ਮੇਮਣੇ ਨੇ ਪੁੱਛਿਆ 'ਬਾਪੂ ਇਹ ਕੰਬਲ ਲਈ ਉੱਨ ਕਿੱਥੋਂ ਲੈਣਗੇ ?' ਭੇਡਾਂ ਦੀਆਂ ਨਸਲਾਂ ਵਿਚ ਮਾਤਮ ਛਾ ਗਿਆ....
ਪੰਜਾਬ ਦੇ ਸਿਆਣੇ ਕਹੇ ਜਾਂਦੇ ਵੋਟਰ ਤੇ ਲੋਕ ਖ਼ਾਸ ਕਰ ਟੈਕਸ ਭਰਨ ਵਾਲੇ ਨਾਗਰਿਕ ਇਹ ਸਵਾਲ ਕੇਜਰੀਵਾਲ, ਬਾਦਲ, ਕੈਪਟਨ ਤੋਂ ਪੁੱਛਣ ਕਿ ਉਹ ਮੁਫ਼ਤ ਦੀਆਂ ਸਕੀਮਾਂ, ਬਿਜਲੀ, ਆਟੇ-ਦਾਲ, ਖੰਡ-ਪੱਤੀ, ਘੀ, ਸਮਾਰਟ ਫ਼ੋਨ, ਲੈਪਟਾਪ, ਸਾਈਕਲ, ਸ਼ਗਨ, ਪੈਨਸ਼ਨਾਂ ਤੇ ਬੇਰੁਜ਼ਗਾਰੀ ਭੱਤੇ, ਪਲਾਟ, 5 ਰੁ. ਵਿਚ ਦਾਲ ਰੋਟੀ ਦੇ ਲਈ ਪੈਸੇ ਕਿੱਥੋਂ ਲਿਆਉਣਗੇ ?
ਸਤਾ ਹਥਿਆਉਣ ਲਈ, ਨੇਤਾਗਿਰੀ ਲਈ ਸਰਕਾਰੀ ਧੰਨ ਦੀ ਭ੍ਰਿਸ਼ਟਾਚਾਰੀ ਦੀ ਇਸ ਅਪਰਾਧ ਪ੍ਰਵਿਰਤੀ ਨੂੰ ਅਰਵਿੰਦ ਕੇਜਰੀਵਾਲ, ਪਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਤੇ ਮੋਦੀ ਅਤੇ ਇਨ੍ਹਾਂ ਦੇ ਦੇਸੀ-ਵਿਦੇਸ਼ੀ ਸਮਰਥਕਾਂ ਨੂੰ "ਕਾਨੂੰਨੀ ਭ੍ਰਿਸ਼ਟਤਾ ਨੂੰ ਜੰਮਣ ਵਾਲੀ ਕੁਚੱਜੀ ਮਾਂ" ਕਿਉਂ ਨਹੀਂ ਮੰਨਿਆਂ ਜਾਂਦਾ ? ਅਜਿਹਾ ਦੀ ਹੀ ਦਾਈ ਬਣਨ ਲਈ ਐਨ ਆਰ ਆਈ ਕਿਉਂ ਪੱਬਾਂ ਭਾਰ ਹੋਏ ਫਿਰਦੇ ਹਨ ?
ਪੰਜਾਬ ਨੂੰ ਨਸਲੀ, ਆਰਥਿਕ, ਸਮਾਜਿਕ, ਜਾਤੀਵਾਦੀ, ਰਾਜਸੀ, ਪ੍ਰਬੰਧਕੀ ਅਤੇ ਕਾਨੂੰਨੀ ਖ਼ਾਨਾ-ਜੰਗੀ ਵੱਲ ਕਿਉਂ ਧੁੱਸੀ ਜਾ ਰਹੇ ਹੋ ? ਭਾਰਤ ਅੰਦਰ ਟੈਕਸ ਭਰਨ ਵਾਲੇ ਅਤੇ ਮੱਧ ਵਰਗੀ ਸਮਾਜ ਨਾਲ ਇਹ ਸਭ ਤੋਂ ਘ੍ਰਿਣਾਯੋਗ ਅਪਰਾਧੀ ਰਾਜਨੀਤਕ ਸਮੀਕਰਨ ਹੈ ਹੈ ਜੋ ਪ੍ਰਦੇਸ਼ ਨੂੰ ਵਿਹਲੜ ਸਭਿਅਤਾ ਵੱਲ ਲੈ ਜਾ ਚੁਕਾ ਹੈ । ਵਿਹਲੜ ਨੂੰ ਜੇ ਮੁਫ਼ਤ ਵਿਚ ਪੇਟ ਭਰਨ ਦਾ ਹੀਲਾ ਕਰ ਦਿਆਂਗੇ ਤਾਂ ਉਹ ਨਸ਼ਈ ਹੀ ਹੋਵੇਗਾ ! ਜ਼ਿੰਮੇਵਾਰ ਵੋਟਰ ਹੀ ਹੈ । ਸੂਝਵਾਨ ਵੋਟਰੋ, ਕੀ ਇਹੋ ਬਦਲ ਹੁੰਦਾ ਹੈ ?!
"ਨੋਟਾ" ਕਿਉਂ ਨਹੀਂ ਦੱਬਦੇ ......ਜੇ ਇਸ ਵਾਰ ਸਰਕਾਰ ਨ੍ਹਾ ਚੁਣੀ ਜਾਵੇਗੀ ਤਾਂ ਹੀ ਕ੍ਰਾਂਤੀ ਆਵੇਗੀ। ਯਕੀਨ ਕਰੋ ਇਲੈੱਕਸ਼ਨ ਕਮਿਸ਼ਨ ਦੇ ਥੱਲੇ ਇਹ ਸਾਰੇ ਅਫ਼ਸਰ ਤੇ ਰਾਜਨੀਤਕ ਬੰਦੇ ਕਿਵੇਂ ਸੂਤ ਹੋ ਕੇ ਪ੍ਰਸ਼ਾਸਨ ਚਲਾ ਰਹੇ ਹਨ; ਤੁਹਾਨੂੰ ਇੰਜ ਦਾ ਹੀ ਸੁ-ਸ਼ਾਸਨ ਤੇ ਸੁਚੱਜਾ ਪ੍ਰਸ਼ਾਸਨ ਅਗਲੇ 6 ਮਹੀਨਿਆਂ ਲਈ ਸੰਵਿਧਾਨਿਕ ਤੌਰ ਤੇ ਮਿਲ ਜਾਵੇਗਾ । ਸੋਚੋ ਤੇ ਆਪਣੀ ਵੋਟ ਦੀ ਸਹੀ ਵਰਤੋਂ ਕਰੋ.... "ਨੋਟਾ" ਦਾ ਬਟਨ ਦੱਬੋ ।
ਜੇ ਬਦਲ ਚਾਹੁੰਦੇ ਹੋ ਤਾਂ ਅਗਲੇ 6 ਮਹੀਨਿਆਂ ਵਿਚ "ਨਾਨਕਸ਼ਾਹੀ ਰਾਜਸੀ ਵਿਵਸਥਾ ਅਤੇ ਪ੍ਰਣਾਲੀ" ਹੀ ਪੰਜਾਬ ਵਿਚ ਬਦਲ ਦੇ ਸਕਦੀ ਹੈ; ਇੱਧਰ ਮੁੜੋ। ਨਹੀਂ ਤਾਂ "ਖ਼ਤਾ ਲਮਹੋਂ ਨੇ ਕੀ , ਸਜ਼ਾ ਸਦੀਓਂ ਨੇ ਪਾਈ ਹੈ" ਨੂੰ ਸੱਚ ਕਰੋਗੇ ।
ਮੈਂ 2007 ਦੀਆ ਪੰਜਾਬ ਚੋਣਾਂ ਵਿਚ ਲੰਬੀ ਵਿਚ ਲੋਕਾਂ ਨੂੰ ਕਿਹਾ ਸੀ ਕਿ ਜੇ ਸਭ ਕੁੱਝ ਮੁਫ਼ਤ ਹੀ ਲੈਣਾ ਹੈ ਤਾਂ ਬੋਰੀ ਬਿਸਤਰਾ ਚੁੱਕੋ ਤੇ ਇਤਿਹਾਸਕ ਗੁਰਦੁਆਰੇ ਜਾ ਕੇ ਬਹਿ ਜਾਓ ਜਿੱਥੇ ਗੁਰੂ ਸਾਹਿਬ ਤੁਹਾਨੂੰ ਸਭ ਕੁੱਝ ਹੀ ਮੁਫ਼ਤ ਦਿੰਦੇ ਹਨ। ਫਿਰ ਸਰਕਾਰ ਚੁਣਨ ਅਤੇ ਵੋਟ ਪਾਉਣ ਦਾ ਅਹਿਸਾਨ ਲੈਣ ਦੇਣ ਦੀ ਕੀ ਲੋੜ ਹੈ ? ਮੈਂ 2007 ਦੀ ਪੰਜਾਬ ਚੋਣਾਂ ਵਿਚ ਅਜਿਹੀਆਂ ਸ਼ੁਰੂਆਤਾਂ ਦਾ ਇਹ ਕਹਿ ਕੇ ਵਿਰੋਧ ਕੀਤਾ ਸੀ ਕਿ ਪੰਜਾਬ ਨੂੰ ਭਿੱਖ ਮੰਗਾਂ ਨਹੀਂ ਕਿਰਤ ਮੁਖੀ ਭਵਿੱਖ ਚਾਹੀਦਾ ਹੈ; ਤਾਂ ਸਭ ਨੇ ਮੇਰਾ ਮਖ਼ੌਲ ਉਡਾਇਆ ਸੀ । ਹੁਣ ਤੁਹਾਨੂੰ ਉਸੇ ਭਵਿੱਖ ਤੇ ਲਿਜਾ ਕੇ ਇਕੱਲਾ ਛੱਡ ਦਿੱਤਾ ਗਿਆ ਹੈ।
No comments:
Post a Comment