Thursday, 31 August 2017
Wednesday, 23 August 2017
ਸਾਵਧਾਨ: ਡੇਰਾ ਪ੍ਰੇਮੀ ਪੈਟਰੋਲ ਬੰਬ, ਮਾਰੂ ਅਸਲਾ, ਦਹਿਸ਼ਤੀ ਸ਼ਕਤੀ ਇਕੱਠੀ ਕਰ ਰਹੇ ਹਨ
ਸਾਵਧਾਨ: ਡੇਰਾ ਪ੍ਰੇਮੀ ਪੈਟਰੋਲ ਬੰਬ, ਮਾਰੂ ਅਸਲਾ, ਦਹਿਸ਼ਤੀ ਸ਼ਕਤੀ ਇਕੱਠੀ ਕਰ ਰਹੇ ਹਨ
ਸਾਵਧਾਨ: ਡੇਰਾ ਪ੍ਰੇਮੀ ਪੈਟਰੋਲ ਬੰਬ, ਮਾਰੂ ਅਸਲਾ, ਦਹਿਸ਼ਤੀ ਸ਼ਕਤੀ ਇਕੱਠੀ ਕਰ ਰਹੇ ਹਨ
ਸਾਵਧਾਨ: ਡੇਰਾ ਪ੍ਰੇਮੀ ਪੈਟਰੋਲ ਬੰਬ, ਮਾਰੂ ਅਸਲਾ, ਦਹਿਸ਼ਤੀ ਸ਼ਕਤੀ ਇਕੱਠੀ ਕਰ ਰਹੇ ਹਨ
ਸਬੂਤ ਸਮੇਤ ਜਾਣਕਾਰੀ ।
ਜਦੋਂ ਵੀ ਕੋਈ ਕੁਦਰਤ ਵਿਰੋਧੀ ਸੱਤਾ, ਲੋਕਾਂ, ਜਾਂ ਬੁਰਛਾਗਰਦ ਤੇ ਅਨਾਰਕੀ ਫੈਲਾਉਣ ਵਾਲੀਆਂ ਤਾਕਤਾਂ ਰਾਹੀਂ ਮਨੁੱਖਤਾ ਅਤੇ ਆਲ਼ੇ ਦੁਆਲੇ ਵਿਰੋਧੀ ਵੱਡੀ ਸਾਜ਼ਿਸ਼ ਘੜੀ ਜਾਂਦੀ ਹੈ; ਤਾਂ ਕੁਦਰਤ ਉਸ ਦੇ ਨਕਸ਼ ਨੁਹਾਰ ਆਪਣੇ ਤੌਰ ਤੇ ਹੀ ਵਾਤਾਵਰਨ ਵਿਚ ਲਿਖਣੇ ਸ਼ੁਰੂ ਕਰ ਦਿੰਦੀ ਹੈ। ਜਾਨਵਰ ਅਤੇ ਪੰਛੀ ਸਮਝ ਜਾਂਦੇ ਹਨ ਪਰ ਇਨਸਾਨ ਆਪਣੇ ਹੰਕਾਰ ਵਿਚ, ਆਪਣੀ ਉੱਤਮ ਬੁੱਧੀ ਹੋਣ ਦੇ ਅਭਿਮਾਨ ਵਿਚ ਉਨ੍ਹਾਂ ਨੂੰ ਪੜ੍ਹਨਾ ਹੀ ਭੁੱਲ ਗਿਆ ਹੈ।
ਸਰਸਾ ਸਾਧ ਨੂੰ ਸਜਾ ਸੁਣਾਉਣ ਲਈ ਸਮਾਂ ਦੇਣਾ ਮੈਂ ਇਸੇ ਸਾਜ਼ਿਸ਼ ਦਾ ਹੀ ਹਿੱਸਾ ਮੰਨਦਾ ਹਾਂ। ਅਸਮਾਜਿਕ ਤੱਤਾਂ ਨੂੰ ਸੱਤਾ ਦੀ ਭਾਈਵਾਲੀ ਅਤੇ ਰਾਜਨੀਤਕ ਗੁੰਡਾ ਅਨਸਰਾਂ ਦੀ ਸਾਂਝ ਨਾਲ ਕੁੱਝ ਭਿਆਨਕ ਵਪਰਾਉਣ ਲਈ ਵਾਤਾਵਰਨ ਵਿਚ ਮੈਂ ਇਸ ਦੀ ਬੂ ਨੂੰ ਮਹਿਸੂਸ ਵੀ ਕਰ ਰਿਹਾ ਹਾਂ ਤੇ ਸੁੰਘ ਵੀ ਰਿਹਾ ਹਾਂ।
ਡੇਰਾ ਪ੍ਰੇਮੀਆਂ ਦੇ ਆ ਰਹੇ ਭੜਕਾਊ ਬਿਆਨਾਂ ਨੇ ਸਵੈ ਸਿੱਧ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਮੁਖੀ ਦੋਸ਼ੀ ਹੈ। ਨਹੀਂ ਤਾਂ ਅਜਿਹੇ ਭੜਕਾਊ ਤੇ ਅੱਗ ਲਾਊ ਬਿਆਨ ਦੇਣ ਦੀ ਤੇ 'ਦੇਸ਼ ਦੇ ਟੋਟੇ ਕਰ ਦੇਣ' ਦੀਆਂ ਧਮਕੀਆਂ ਆਪਣੀਆਂ ਔਰਤਾਂ ਨੂੰ ਅੱਗੇ ਲਾ ਕੇ ਦੇਣ ਦੀ ਕੋਈ ਤੁਕ ਬਣਦੀ ਹੈ ? ਸੋਸ਼ਲ ਮੀਡੀਏ ਤੇ ਅਜਿਹੇ ਬਿਆਨਾਂ ਦੇ ਵੀਡੀਓ ਦੀ ਝੜੀ ਲੱਗੀ ਹੋਈ ਹੈ। ਜੋ ਸਾਬਤ ਕਰਦੀ ਹੈ ਕਿ ਇਹ ਦੋਸ਼ੀ ਹਨ ਤੇ ਹੁਣ ਤਾਕਤ ਦੇ ਜ਼ੋਰ ਨਾਲ, ਸੱਤਾ ਦੀ ਮਿਲੀਭੁਗਤ ਨਾਲ, ਰਾਜਨੀਤਕ ਗੁੰਡਾ ਲੀਡਰਸ਼ਿਪ ਦੇ ਆਪਸੀ ਮਿਲਵਰਤਨ ਦੀ ਸਾਜ਼ਿਸ਼ ਨਾਲ ਸਭ ਕੁੱਝ ਬਦਲ ਦੇਣ ਦੀ ਰੌਂਅ ਵਿਚ "ਗੁਪਤ ਸਾਜ਼ਿਸ਼ੀ" ਢੰਗ ਤਰੀਕੇ ਨਾਲ ਬਹੁਤ ਕੁੱਝ ਵਾਪਰ ਰਿਹਾ ਹੈ। ਨਹੀਂ ਤਾਂ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ, ਅਜਿਹੇ ਬਿਆਨਾਂ ਨੂੰ ਸੋਸ਼ਲ ਮੀਡੀਏ ਤੇ ਕਿਉਂ ਨਹੀਂ ਰੋਕਦੀਆਂ ? ਕੋਈ ਵੀ ਕੇਸ ਦਰਜ ਕਿਉਂ ਨਹੀਂ ਕਰਦੀਆਂ ? ਜਿਹੜੀ ਹਰਿਆਣਾ ਸਰਕਾਰ ਦਾ ਮਾਮਲਾ ਹੈ ਉਹ ਸਿੱਖਾਂ ਨੂੰ ਤਾਂ ਪੰਜਾਬ ਤੋਂ ਦਿੱਲੀ ਜਾਣ ਲਈ ਰੋਕ ਸਕਦੀ ਹੈ, ਜਦ ਕਿ ਉਹ ਸਿਰਫ਼ ਰਾਹਦਾਰੀ ਰਾਜ ਹੈ। ਉਹੀ ਹਰਿਆਣਾ ਸਰਕਾਰ ਪ੍ਰੇਮੀਆਂ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਚੰਡੀਗੜ੍ਹ,ਪੰਚਕੂਲਾ ਅਤੇ ਹੋਰ ਸ਼ਹਿਰਾਂ ਵਿਚ ਇਕੱਠੇ ਕਿਸ ਆਧਾਰ ਤੇ ਹੋਣ ਦੇ ਰਹੀ ਹੈ ? ਤੇ ਕਿਉਂ ? ਕੀ ਇਰਾਦੇ ਸਪਸ਼ਟ ਨਹੀਂ ਹਨ ?
ਮੈਂ ਪਟਿਆਲੇ ਜ਼ਿਲ੍ਹੇ ਵਿਚ ਵੀ ਪਿੰਡਾਂ ਵਿਚ ਅੱਜ ਹਰਿਆਣੇ ਅਤੇ ਰਾਜਸਥਾਨ ਦੇ ਟਰੱਕਾਂ ਉੱਪਰ ਬਿਸਤਰਿਆਂ. ਫੋਲਡਿੰਗ ਮੰਜਿਆਂ ਅਤੇ ਹੋਰ ਸਾਮਾਨ ਨਾਲ ਆਉਂਦੇ ਜਾਂਦੇ ਵੇਖਿਆ ਹੈ। ਭਾਰਤ ਸਰਕਾਰ, ਪੰਜਾਬ ਸਰਕਾਰ, ਹਰਿਆਣਾ ਅਤੇ ਰਾਜਸਥਾਨ ਸਰਕਾਰ ਨੂੰ ਇਸ ਦੀ ਪੂਰੀ ਸੂਚਨਾ ਹੈ। ਪਰ ਉਸ ਨੇ ਢਿੱਲ ਦਿੱਤੀ ਹੋਈ ਹੈ।
ਹੁਣ ਤਾਂ ਅਦਾਲਤੀ ਵੱਕਾਰ ਵੀ ਦਾਅ ਤੇ ਲੱਗ ਗਿਆ ਹੈ। ਜੇ ਸਜਾ ਨ੍ਹਾ ਦਿੱਤੀ ਗਈ ਤਾਂ ਕਾਨੂੰਨ ਦੇ ਰਾਜ ਦਾ ਭਾਰਤ ਅੰਦਰ ਹਮੇਸ਼ਾ ਲਈ ਸਮਝੋ ਭੋਗ ਪੈ ਗਿਆ ਤੇ ਸੰਵਿਧਾਨ ਦਾ ਸੰਸਕਾਰ ਹੋ ਗਿਆ ਕਿਉਂਕਿ ਡੇਰਾ ਪ੍ਰੇਮੀ ਅਸਿੱਧੇ ਨਹੀਂ ਸਗੋਂ ਹੁਣ ਤਾਂ ਘਬਰਾਹਟ ਵਿਚ ਸਿੱਧੇ ਤੌਰ ਤੇ ਹੀ ਸਵੈ ਸਵੀਕਾਰਤ ਆਧਾਰ ਤੇ ਇਸ ਦੀ ਸੜਕਾਂ ਉੱਪਰ ਅਤੇ ਸੋਸ਼ਲ ਮੀਡੀਏ ਉੱਪਰ ਪੁਸ਼ਟੀ ਹੀ ਕਰ ਰਹੇ ਹਨ ਕਿ ਮੁਖੀ ਦੋਸ਼ੀ ਹੈ। ਉਹ ਜਸ਼ਨ ਦਾ ਨਹੀਂ ਜਰਾਇਮ-ਪੇਸ਼ਾ ਹਰਕਤਾਂ ਰਾਹੀਂ ਅਨਾਰਕੀ ਦਾ ਪ੍ਰਬੰਧ ਕਰ ਰਹੇ ਹਨ। ਹੋਰ ਜੇ ਸਜਾ ਨ੍ਹਾ ਹੋਈ ਤਾਂ ਉਨ੍ਹਾਂ ਦਾ ਮੁਖੀ 'ਰੱਬ' ਬਣਾ ਕੇ ਸਿਆਸਤ ਪੇਸ਼ ਕਰ ਦੇਵੇਗੀ । ਅਜਿਹਾ ਪੂਰਾ ਕਿਆਸ ਹੈ ਕਿ ਮੁਖੀ ਅਦਾਲਤ ਵਿਚ ਹਾਜ਼ਰ ਨ੍ਹਾ ਹੋਵੇ। ਅਜਿਹਾ ਵੀ ਕੰਧ ਤੇ ਲਿਖਤ ਹੋ ਚੁਕਾ ਹੈ ਕਿ ਵੱਡੇ ਪੱਧਰ ਤੇ ਦੰਗਾ ਫ਼ਸਾਦ ਕੀਤਾ ਜਾਵੇ।
ਇਸ ਲਈ ਮੇਰੀ ਖ਼ਾਸ ਕਰ ਕੇ ਅਮਨ ਪਸੰਦ ਸਿੱਖ ਕੌਮ ਨੂੰ ਬੇਨਤੀ ਹੈ ਕਿ 25-26 ਅਗਸਤ ਨੂੰ ਘਰਾਂ ਤੋਂ ਬਾਹਰ ਨ੍ਹਾ ਹੀ ਨਿਕਲਣ ਤਾਂ ਬਹੁਤ ਹੀ ਵਧੀਆ ਹੋਵੇਗਾ। ਉਹ ਆਪਣੇ ਬੱਚਿਆਂ ਨੂੰ ਵੀ ਸਕੂਲ ਨ੍ਹਾ ਭੇਜਣ। ਇਹ ਕੋਈ ਡਰ ਕੇ ਨਹੀਂ ਸਲਾਹ ਦਿੱਤੀ ਜਾ ਰਹੀ। ਇਹ ਸਿਆਣਪ ਭਰਪੂਰ ਕਦਮ ਦੀ ਕਾਰਵਾਈ ਕਰ ਕੇ ਹੀ ਸਲਾਹ ਹੈ ਤਾਂ ਜੋ ਐਤਕੀਂ ਇੱਕ ਤਾਂ ਆਪਣਾ ਜਾਨੀ ਨੁਕਸਾਨ ਰੋਕ ਲਿਆ ਜਾਵੇ ਦੂਜਾ ਹਰ ਵਾਰ ਦੀ ਤਰ੍ਹਾਂ ਜਜ਼ਬਾਤੀ ਸਿਰ ਅੜਾ ਕੇ ਆਪਣੀ ਅਤੇ ਕੌਮ ਦੀ ਬਦਨਾਮੀ ਬਿਨਾ ਵਜ੍ਹਾ ਕਰਵਾਉਣ ਦੀ ਬਜਾਏ ਐਤਕੀਂ ਸਮਾਜ ਸਰਕਾਰ ਅਤੇ ਸੰਸਾਰ ਅੱਗੇ ਅਸਲ ਜਰਾਇਮ ਪੇਸ਼ਾ ਲੋਕਾਂ, ਦਹਿਸ਼ਤ ਗਰਦਾ, ਅਤਿਵਾਦੀਆਂ, ਗੁੰਡਾ ਅਨਸਰਾਂ, ਸਮਾਜ ਵਿਰੋਧੀ ਤੱਤਾਂ, ਬੁਰਛਾਗਰਦੀ ਅਤੇ ਅਨਾਰਕੀ ਫੈਲਾਉਣ ਵਾਲੇ ਜਾਂਗਲੀਆਂ ਦੀ ਅਤੇ ਇਨ੍ਹਾਂ ਨਾਲ ਰਲ਼ੀ ਕੁੱਤੀ ਸਰਕਾਰ ਅਤੇ ਸਿਆਸਤ ਦੀ ਸਪਸ਼ਟ ਪਹਿਚਾਣ ਸੰਸਾਰ ਨੂੰ ਕਰਵਾ ਦਿੱਤੀ ਜਾਵੇ।
ਮੈਂ ਸੁਚੇਤਤਾ ਦੇ ਹਿਸਾਬ ਨਾਲ ਵਡੇਰੀ ਸਾਜ਼ਿਸ਼ ਦੇ ਸਬੂਤ ਨੱਥੀ ਕਰ ਰਿਹਾ ਹਾਂ। ਇਸੇ ਤੋਂ ਸਮਝ ਜਾਵੋ ਕਿ ਜੇ ਸਰਕਾਰਾਂ ਨੂੰ ਸਭ ਕੁੱਝ ਪਤਾ ਹੈ ਤਾਂ ਉਹ ਇਹ ਸਭ ਅਸਲਾ ਇਕੱਠਾ ਕਿਉਂ ਹੋਣ ਦੇ ਰਹੀ ਹੈ ?
Friday, 18 August 2017
Saturday, 12 August 2017
ਸਿੱਖਾਂ ਅਤੇ ਹੋਰ ਘੱਟ ਗਿਣਤੀਆਂ ਸਬੰਧੀ ਭਾਰਤ ਸਰਕਾਰ ਵੱਲੋਂ ਘੜੇ ਜਾ ਰਹੇ ਦਹਿਸ਼ਤੀ ਅਤੇ ਗੈਰ-ਸੰਵਿਧਾਨਿਕ ਧਮਾਕਾਖ਼ੇਜ਼ ਵਾਤਾਵਰਨ ਦੇ ਨਿਰਮਾਣ ਨੂੰ ਰੋਕਣ ਸਬੰਧੀ -ਰਾਸ਼ਟਰਪਤੀ ਨੂੰ ਲਿਖੇ ਪੱਤਰ ਦੀ ਅਸਲ ਕਾਪੀ
ਭਾਰਤ ਛੱਡੋ ਦੀ 75ਵੀਂ ਤੇ ਆਜ਼ਾਦੀ ਦੀ 70ਵੀਂ ਵਰੇਗੰਢ ਤੇ ਦੇਸ਼ ਦੇ ਭਗਵੇਕਰਨ ਰਾਹੀਂ ਹਿੰਦੀ ਹਿੰਦੂ ਹਿੰਦੂਤਸਤਾਨ ਵਿਰੁੱਧ ਭਾਰਤੀ ਰਾਸ਼ਟਰਪਤੀ ਨੂੰ ਪੱਤਰ
|
http://www.atinderpalsingh.com/atindersview.php?--root--&entry_id=1502558539#.WY_ezNKg_IU
Monday, 7 August 2017
ਔਰਤਾਂ ਖ਼ਿਲਾਫ਼ ਅਪਰਾਧ ਸਮਾਜ ਦੀ ਵਿਕਰਿਤ ਮਨੋਬਿਰਤੀ ਨੂੰ ਬਦਲਣ ਦੀ ਲੋੜ
-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.
ਅਸੀਂ ਸਭ ਨੇ ਨਿਰਭਿਆ ਕਾਂਡ ਵੇਲੇ ਵੀ ਸਹਿਆ ਅਤੇ ਵੇਖਿਆ ਹੈ। ਓਰਬਿਟ ਕਾਂਡ ਵੀ ਸਮਾਜ ਨੇ ਪਿੰਡੇ ਹੰਢਾਇਆ ਹੈ। ਹਿਮਾਚਲ ਵਿਚ ਵਾਪਰੇ ਕਾਂਡ ਵੀ ਹਾਲੇ ਸਮਾਜ ਤੋਂ ਇਨਸਾਫ਼ ਦੀ ਮੰਗ ਵਿਚ ਤੜਫਦੇ ਪਏ ਹਨ। ਹਰਿਆਣਾ ਦੇ ਜਾਟ ਅੰਦੋਲਨ ਦੌਰਾਨ ਜੋ ਕੁੱਝ ਨਸਲੀ ਅਸਹਿਣਸ਼ੀਲਤਾ ਦੀ ਗੁੰਡਾਗਰਦੀ ਵਾਲੀ ਵਹਿਸ਼ੀ ਆਚਰਨ ਦਾ ਮੁਕਾਬਲਾ "ਔਰਤ" ਨੂੰ ਕਰਨਾ ਪਿਆ; ਉਹ ਵੀ ਦੜ ਵੱਟ ਜ਼ਮਾਨਾ ਕੱਟ ਦੀ, ਹਾਕਮੀ, ਪ੍ਰਸ਼ਾਸਕੀ, ਵਿਵਸਥਾ ਦੀ ਕੁੱਤੀ ਸੋਚ ਨੇ ਸਮਾਜ ਦੇ ਮੂੰਹ ਤੇ ਕਾਲਖ ਬਣ ਹਮੇਸ਼ਾ ਲਈ ਜੜ ਦਿੱਤਾ ਹੈ। ਤੇ ਹੁਣ, ਚੰਡੀਗੜ੍ਹ ਵਿਚ ਸੀਨੀਅਰ ਆਈ ਏ ਐਸ ਅਧਿਕਾਰੀ ਦੀ ਬੇਟੀ ਨਾਲ "ਕਮਲ ਦੇ ਸਭ ਕਾ ਸਾਥ ਨੇ ਸਭ ਦੇ ਵਿਕਾਸ' ਰਾਹੀਂ ਜਿਹੜਾ ਰਾਜਨੀਤਕ, ਸਮਾਜਿਕ, ਪ੍ਰਸ਼ਾਸਨਿਕ ਵਿਹਾਰ ਅਤੇ ਆਚਰਨ ਦਾ ਮਨ ਕੀ ਬਾਤ ਵਿਚਲਾ "ਵਿਕਾਸ" ਸਾਹਮਣੇ ਲੈ ਆਉਂਦਾ ਹੈ; ਇਹ ਭਾਰਤੀ ਔਰਤਾਂ ਦੀ ਅਹਿਮਦ ਸ਼ਾਹ ਅਬਦਾਲੀ ਵਾਲੀ ਲੁੱਟ ਖਸੁੱਟ ਦੀ ਹਿਮਾਇਤੀ ਪ੍ਰਵਿਰਤੀ ਦੀ ਬੇਅੰਤ ਨਿਘਾਰੂ ਹਾਕਮੀ ਕਿਰਦਾਰ ਦੀ ਪੁਸ਼ਤ ਪਨਾਹੀ ਦਾ ਸਬੂਤ ਹੈ। ਆਪੋ ਆਪਣੀਆਂ ਨਿੱਜੀ ਗ਼ਰਜ਼ਾਂ ਅਤੇ ਸਵਾਰਥਾਂ ਕਰ ਕੇ ਮੌਕੇ ਤੇ ਦੜ ਵੱਟ ਖਿਸਕ ਜਾਣ ਦੀ ਸਮਾਜਿਕ ਪ੍ਰਵਿਰਤੀ ਨੇ ਹੀ ਸਾਡੇ ਮਨੁੱਖੀ ਸਮਾਜ ਨੂੰ ਜਾਂਗਲੀ ਪਣ ਵੱਲ ਧੱਕ ਦਿੱਤਾ ਹੈ। ਇਸ ਲਈ ਅਸੀਂ ਸਭ ਜ਼ਿੰਮੇਵਾਰ ਹਾਂ।
ਜੋ ਚੁੱਪ ਰਹਿਣਗੇ ਉਨ੍ਹਾਂ ਦੇ ਘਰੇ ਅਜਿਹੇ "ਹਾਕਮੀ, ਪ੍ਰਸ਼ਾਸਕੀ ਵਿਕਾਸ ਦੇ ਬਘਿਆੜ" ਵੜਦੇ ਰਹਿਣਗੇ ਤੇ ਚੁੱਪ ਰਹਿਣ ਵਾਲੇ ਆਪਣੇ ਪੜੋਸੀ ਤੇ ਸਮਾਜ ਦੇ ਘਰਾਂ ਨੂੰ ਵੀ ਅਸੁਰੱਖਿਅਤ ਕਰ ਦੇਣਗੇ। ਅਜਿਹੀ ਵਿਵਸਥਾ ਦਾ ਸਮਰਥਨ ਦੇਣ ਵਾਲੀ ਸਿਆਸਤ ਅਤੇ ਸਿਆਸੀ ਲੋਕਾਂ ਨੂੰ ਸਮਾਜ ਨੂੰ ਹਾਸ਼ੀਏ ਤੋਂ ਬਾਹਰ ਕਰਨਾ ਹੀ ਹੋਵੇਗਾ। ਇਹ ਇਸ ਲਈ ਜ਼ਰੂਰੀ ਹੁੰਦਾ ਹੈ ਕਿਉਂਕਿ ਉਨ੍ਹਾਂ ਦੇ ਪ੍ਰਭਾਵਸ਼ਾਲੀ ਅਹੁਦੇ ਤੇ ਰਹਿੰਦੇ ਹੋਏ ਇਨਸਾਫ਼ ਮਿਲਣ ਦੀਆਂ ਸਾਰੀਆਂ ਉਮੀਦਾਂ ਮੁੱਕ ਜਾਂਦੀਆਂ ਹਨ। ਸਮਾਜ ਨੇ ਸੱਜਰੀ ਘਟਨਾ ਓਰਬਿਟ ਕਾਂਡ ਦੇ ਆਏ ਫ਼ੈਸਲੇ ਵਿਚ ਪ੍ਰਤੱਖ ਹੰਢਾਈ ਹੈ।
ਮੁੱਦਾ ਲੜਕੀ ਦਾ ਨਹੀਂ ਸਮਾਜ ਵਿਚ ਮਰਦਾਂ ਦੀ ਵਿਕਰਿਤ ਦੂਸ਼ਿਤ ਅਤੇ ਜਾਨਵਰ ਮਨੋਬਿਰਤੀ ਵਿਚਲੀ ਵਹਿਸ਼ੀ, ਰਾਖਸ਼, ਸਮਾਜ ਵਿਰੋਧੀ ਅਤੇ ਜਨਨੀ ਨੂੰ ਬਘਿਆੜ ਬਣ ਨਿਗਲ਼ ਜਾਣ ਦੀ ਸੋਚ ਅਧੀਨ; ਉਸ ਦੇ ਬਣਾਏ ਗਏ ਤੇ ਮਾਨਤਾ ਦਿੱਤੇ ਗਏ ਵਿਹਾਰ ਅਤੇ ਆਚਰਨ ਦਾ ਹੈ। ਇਸ ਨੂੰ ਬਦਲਣਾ ਹੀ ਹੋਵੇਗਾ । ਜਦ ਤਕ ਇਹ ਸਥਿਤੀ ਨਹੀਂ ਬਦਲਦੀ ਓਦੋਂ ਤੱਕ ਮਰਦ "ਨਾਮਰਦ" ਅਤੇ ਆਪਣੇ ਪੁੱਤਰ ਦਾ 'ਪੁੱਤਰ' ਹੋਣ ਕਰ ਕੇ ਸਾਥ ਦੇਣ ਵਾਲੀਆਂ ਮਾਵਾਂ ਦੇ ਮੂੰਹ ਤੇ, ਕਿਰਦਾਰ ਤੇ, ਸੋਚ ਤੇ ਅਤੇ ਉਨ੍ਹਾਂ ਦੇ ਵਿਵਹਾਰ ਤੇ ਵੀ ਇੱਕ "ਕੁੱਖ ਤੇ ਮਾਰਿਆਂ ਢੁੱਡ" ਸਾਬਤ ਹੋ ਰਿਹਾ ਹੈ; ਜੋ ਔਰਤ ਨੂੰ ਬਤੌਰ ਮਾਂ, ਭੈਣ, ਪਤਨੀ ਦੇ ਉਸ ਨੂੰ ਸਹਿਣਾ ਬੰਦ ਕਰਨਾ ਪਵੇਗਾ। ਸਮਾਂ ਆ ਗਿਆ ਹੈ ਕਿ ਹੁਣ ਮਾਵਾਂ ਖ਼ੁਦ ਅਜਿਹੀ ਮਰਦਊ ਨਾਮਰਦਗੀ ਕਰਨ ਵਾਲੇ ਪੁੱਤਾਂ ਦੇ ਖ਼ਿਲਾਫ਼ ਹਿਮਾਲਿਆ ਬਣ ਖੜਨ, ਤਾਂ ਹੀ ਸਮਾਜ ਸੁਧਰੇਗਾ। ਇਸ ਵਿਚ ਮਰਦਊ ਨਾਮਰਦਗੀ ਦੀ ਵਿਕਿਰਿਤ ਮਨੋਬਿਰਤੀ ਦੇ ਸ਼ਿਕਾਰ ਹੋਣ ਤੋਂ ਬਚੇਂ ਹੋਏ "ਪੁਰਸ਼ਾਂ" ਨੂੰ ਵੀ ਆਪਣੇ "ਮਰਦ" ਹੋਣ ਦਾ ਸਬੂਤ ਦਿੰਦੇ ਹੋਏ; ਔਰਤ ਦਾ ਸਾਥ ਦੇਣ ਲਈ ਘਰ ਤੋਂ ਸਮਾਜ ਤਕ ਨਿੱਖੜ ਕੇ ਆਪਣੀ ਮਾਂ, ਭੈਣ, ਧੀ ਅਤੇ ਪਤਨੀ ਦਾ ਸਾਥ ਦੇਣਾ ਹੋਵੇਗਾ। ਲੋੜ ਮਰਦ ਦੀ ਰਾਖਸ਼ਣੀ ਬਣ ਚੁੱਕੀ ਮਨੋਬਿਰਤੀ ਨੂੰ ਸੁਧਾਰਨ ਦੀ ਹੈ, ਨ੍ਹਾ ਕਿ ਨਿੱਤ ਨਵੇਂ ਕਾਨੂੰਨ ਬਣਾਉਣ ਦੀ। ਸੋਚ ਨੂੰ ਮਨੁੱਖੀ ਮਨੋਬਿਰਤੀ ਵਿਚ ਬਦਲਣ ਦਾ ਕੰਮ ਅਤੇ ਆਚਰਨ ਨੂੰ ਮਨੁੱਖੀ ਸੀਰਤ ਯੋਗ ਬਣਾਉਣ ਦਾ ਕੰਮ ਪਰਿਵਾਰ ਅਤੇ ਪਾਠਸ਼ਾਲਾ ਤੋਂ ਆਰੰਭ ਹੁੰਦਾ ਹੈ। ਬਦ ਕਿਸਮਤੀ ਨਾਲ ਸਾਡੇ ਦੇਸ਼ ਵਿਚ ਇਹ ਵਿਸ਼ੇ ਮਨੁੱਖ ਨੂੰ ਮਨੁੱਖਤਾ ਅਧੀਨ ਲਿਆਉਣ ਲਈ ਵਿੱਦਿਆ ਦੇ ਸਿਲੇਬਸ ਵਿਚ ਅਤੇ ਪਰਿਵਾਰ ਦੇ ਖ਼ਾਨਦਾਨੀ ਪਰਵਰਿਸ਼ ਦੇ ਆਚਰਨ ਵਿਚ ਸ਼ਾਮਲ ਹੀ ਨਹੀਂ ਕੀਤੇ ਗਏ ਹਨ। ਜਦੋਂ ਤਕ ਅਸੀਂ ਨਿਸ਼ਠਾ ਅਤੇ ਗੰਭੀਰਤਾ ਨਾਲ ਇਸ ਪਾਸੇ ਧਿਆਨ ਨਹੀਂ ਦਿੰਦੇ, ਓਦੋਂ ਤਕ ਸਿਰਫ਼ ਫ਼ਿਕਰ ਜ਼ਾਹਿਰ ਕਰ ਦੇਣ ਨਾਲ ਸਮੱਸਿਆ ਦਾ ਕੋਈ ਵੀ ਹੱਲ ਸੰਭਵ ਨਹੀਂ ਹੈ। ਬਿਨਾ ਸਿਆਸਤ ਇਸ ਤੇ ਸਮਾਜ ਨੂੰ ਵਿਚਾਰ ਕਰਨੀ ਪੈਣੀ ਹੈ।
-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.
#sikhbard #atinderpalsinghexmp
ਫੋਨ: 8847217312
-ਜੇ ਸਹਿਮਤ ਹੋ ਤਾਂ ਸਮਾਜਿਕ ਸੁਧਾਰ ਲਈ ਵੱਧ ਤੋਂ ਵੱਧ ਸ਼ੇਅਰ ਕਰੋ
Sunday, 6 August 2017
ਦੋਸਤ
ਸਭ ਦੋਸਤਾਂ ਦੀ ਚੜ੍ਹਦੀਕਲਾ ਲਈ ਅਰਦਾਸ ਨਾਲ
ਦੋਸਤ
ਚੱਲ ਅਤਿੰਦਰ ਦੋਸਤਾਂ ਦੀ ਪਹਿਚਾਣ ਕਰੀਏ
ਵਿਚਾਲੇ ਛੱਡ ਗਏ ਜਿਹੜੇ
ਉਨ੍ਹਾਂ ਦੇ ਦਰਵਾਜ਼ੇ ਦਸਤਕ ਦੇਈਏ
ਜਿਹੜੇ ਕਰਦੇ ਸੀ ਔੜ ਵਿਚ ਸਿੰਜਣ ਦੀਆਂ ਗੱਲਾਂ
ਚੜ੍ਹਦੀ ਬਹਾਰੇ ਕਿਉਂ ਜੜ੍ਹੋਂ ਪੁੱਟ ਸੁੱਟਿਆ
ਅੱਜ ਪੁੱਛਣ ਚੱਲੀਏ
ਵੇਖੀਏ ਦਰਵਾਜ਼ੇ ਖੁੱਲ੍ਹਦੇ ਨੇ ਜਾਂ ਨਹੀਂ
ਪਰ ਆ ਸਭਨਾਂ ਦੇ ਦਰ ਤੇ ਮਿਲੇ ਸਾਥ ਲਈ
ਅੱਜ ਸਿੱਜਦੇ ਕਰੀਏ
ਚੱਲ ਅਤਿੰਦਰਾਂ, ਦੋਸਤਾਂ ਦੀ ਪਹਿਚਾਣ ਕਰੀਏ......
#sikhbard #atinderpalsingh.com
ਦੋਸਤ
ਚੱਲ ਅਤਿੰਦਰ ਦੋਸਤਾਂ ਦੀ ਪਹਿਚਾਣ ਕਰੀਏ
ਵਿਚਾਲੇ ਛੱਡ ਗਏ ਜਿਹੜੇ
ਉਨ੍ਹਾਂ ਦੇ ਦਰਵਾਜ਼ੇ ਦਸਤਕ ਦੇਈਏ
ਜਿਹੜੇ ਕਰਦੇ ਸੀ ਔੜ ਵਿਚ ਸਿੰਜਣ ਦੀਆਂ ਗੱਲਾਂ
ਚੜ੍ਹਦੀ ਬਹਾਰੇ ਕਿਉਂ ਜੜ੍ਹੋਂ ਪੁੱਟ ਸੁੱਟਿਆ
ਅੱਜ ਪੁੱਛਣ ਚੱਲੀਏ
ਵੇਖੀਏ ਦਰਵਾਜ਼ੇ ਖੁੱਲ੍ਹਦੇ ਨੇ ਜਾਂ ਨਹੀਂ
ਪਰ ਆ ਸਭਨਾਂ ਦੇ ਦਰ ਤੇ ਮਿਲੇ ਸਾਥ ਲਈ
ਅੱਜ ਸਿੱਜਦੇ ਕਰੀਏ
ਚੱਲ ਅਤਿੰਦਰਾਂ, ਦੋਸਤਾਂ ਦੀ ਪਹਿਚਾਣ ਕਰੀਏ......
#sikhbard #atinderpalsingh.com
Friday, 28 July 2017
ਅਸ਼ਲੀਲਤਾ ਦੇ ਨਾਮ ਤੇ ਧੜੇਬਾਜ਼ਾਂ ਵੱਲੋਂ ਖੜੀਆਂ ਕੀਤੀਆਂ ਜਾਂਦੀਆਂ ਢੁੱਚਰਾਂ
ਅਸ਼ਲੀਲਤਾ ਦੇ ਨਾਮ ਤੇ ਧੜੇਬਾਜ਼ਾਂ ਵੱਲੋਂ ਖੜੀਆਂ ਕੀਤੀਆਂ ਜਾਂਦੀਆਂ ਢੁੱਚਰਾਂ
"ਮਾਰੂ ਮਹਲਾ 1 ॥ ਮਾਤ ਪਿਤਾ ਸੰਜੋਗਿ ਉਪਾਏ ਰਕਤੁ ਬਿੰਦੁ ਮਿਲਿ ਪਿੰਡੁ ਕਰੇ ॥ ਅੰਤਰਿ ਗਰਭ ਉਰਧਿ ਲਿਵ ਲਾਗੀ ਸੋ ਪ੍ਰਭੁ ਸਾਰੇ ਦਾਤਿ ਕਰੇ ॥1॥"/1013
ਮਾਂ ਤੇ ਪਿਉ ਦੇ (ਸਰੀਰਕ) ਸੰਜੋਗ ਦੀ ਰਾਹੀਂ ਪਰਮਾਤਮਾ ਜੀਵ ਪੈਦਾ ਕਰਦਾ ਹੈ, ਮਾਂ ਦਾ ਲਹੂ ਤੇ ਪਿਉ ਦਾ ਵੀਰਜ ਮਿਲਣ ਤੇ ਪਰਮਾਤਮਾ (ਜੀਵ ਦਾ) ਸਰੀਰ ਬਣਾਂਦਾ ਹੈ । ਮਾਂ ਦੇ ਪੇਟ ਵਿਚ ਉਲਟੇ ਪਏ ਹੋਏ ਦੀ ਲਗਨ ਪ੍ਰਭੂ-ਚਰਨਾਂ ਵਿਚ ਲੱਗੀ ਰਹਿੰਦੀ ਹੈ । ਉਹ ਪਰਮਾਤਮਾ ਇਸ ਦੀ ਹਰ ਤਰ੍ਹਾਂ ਸੰਭਾਲ ਕਰਦਾ ਹੈ (ਤੇ ਲੋੜ ਅਨੁਸਾਰ ਪਦਾਰਥ) ਦੇਂਦਾ ਹੈ ।1।/ਸ੍ਰੀ ਗੁਰੂ ਗਰੰਥ ਸਾਹਿਬ ਦਰਪਣ-ਪ੍ਰੋ ਸਾਹਿਬ ਸਿੰਘ ਜੀ
ਅੰਮ੍ਰਿਤ ਸੰਚਾਰ ਤੇ ਅੱਧੀ ਦਰਜਨ ਸਵਾਲ ਕਰਨ ਅਤੇ ਉਪਰੰਤ ਨਿੱਤਨੇਮ ਦੀਆਂ ਬਾਣੀਆਂ ਉੱਪਰ 7 ਵਾਰ ਕਿੰਤੂ ਪ੍ਰੰਤੂ ਖੜ੍ਹਾ ਕਰਨ ਵਾਲੇ ਵਿਅਕਤੀ ਨੂੰ, ਜਦੋਂ ਮੈਂ ਨਿਰਉੱਤਰ ਕਰ ਦਿੱਤਾ ਅਤੇ ਉਸ ਦੇ ਸਭ ਸਵਾਲਾਂ ਦੇ ਜਵਾਬ ਸਮੇਤ ਪ੍ਰਮਾਣ ਦੇ ਦਿੱਤੇ ਤਾਂ ਫਿਰ ਉ ਸ ਵਿਅਕਤੀ ਨੇ ਮੈਨੂੰ ਉਪਰੋਕਤ ਫ਼ੋਟੋ ਵਿਚ ਦਰਜ ਸਵਾਲ ਕੀਤਾ । ਜਿਸ ਦਾ ਮੈਨ ਉਪਰੋਕਤ ਫ਼ੋਟੋ ਵਿਚ ਹੀ ਦਰਜ ਜਵਾਬ ਦਿੱਤਾ। ਸਮੂਹ ਸੰਗਤ ਤੋਂ ਦਾਸ ਨੇ ਪੁੱਛਿਆ ਕਿ ਕਿਸੇ ਹੋਰ ਜਗਿਆਸੂ ਦਾ ਕੋਈ ਸਵਾਲ ਹੈ ਤਾਂ ਉਹ ਕਰ ਸਕਦਾ ਹੈ ? ਸਭ ਨੇ ਜਵਾਬ ਦਿੱਤਾ ਕਿ ਨਹੀਂ। ਮੇਰਾ ਭਾਸ਼ਣ 45 ਮਿੰਟ ਦਾ ਸੀ ਅਤੇ ਸਵਾਲ ਜਵਾਬ ਵਿਚ ਸੰਗਤ ਗੁਰਦੁਆਰਾ ਸਾਹਿਬ ਵਿਖੇ ਲਗਭਗ ਢਾਈ ਘੰਟੇ ਟਿਕ ਕੇ ਹੋਰ ਬੈਠੀ ਰਹੀ।
ਬਾਹਰ ਆਨ ਕੇ ਬਹੁਤ ਸਾਰੇ ਗੁਰੂ ਕੇ ਸਿੱਖਾਂ ਨੇ ਦਾਸ ਨੂੰ ਕਿਹਾ ਕਿ ਅਜਿਹਾ ਪ੍ਰੋਗਰਾਮ ਪਹਿਲੀ ਵਾਰ ਹੋਇਆ ਹੈ ਅਤੇ ਬਹੁਤ ਅਨੰਦ ਆਇਆ। ਅਸਲ ਅਤੇ ਗੁਰਬਾਣੀ ਅਨੁਸਾਰ ਗਿਆਨ ਵਿਚ ਵਾਧਾ ਹੋਇਆ।
ਇਹ ਪ੍ਰੋਗਰਾਮ ਵੈਸਾਖੀ ਵਾਲੇ ਦਿਨ ਪਿੰਡ ਕਾਲਰਾ, ਨੇੜੇ ਆਦਮ ਪੁਰ ਵਿਖੇ ਸੀ।
ਬੜਾ ਅਫ਼ਸੋਸ ਹੋਇਆ ਕਿ ਮੈਨੂੰ ਹੁਣ ਉੱਥੋਂ ਇਹ ਫ਼ੋਨ ਉਪਰ ਸੁਣਨਾ ਪਿਆ ਕਿ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਅਤੇ ਕੁੱਝ ਮੁਹਤਬਰ ਪਿੰਡ ਦੇ ਆਗੂ ਕਹਿੰਦੇ ਹਨ ਕਿ ਅਤਿੰਦਰ ਪਾਲ ਸਿੰਘ ਨੇ ਅਸ਼ਲੀਲ ਗੱਲ ਕੀਤੀ। ਜੋ ਨਹੀਂ ਸੀ ਕਰਨੀ ਚਾਹੀਦੀ । ਇਹ ਗੱਲ ਮੈਨੂੰ ਉਸ ਵਿਅਕਤੀ ਨੇ ਕਹੀ ਜਿਸ ਨੇ ਮੇਰਾ ਸਾਰਾ ਭਾਸ਼ਣ ਅਤੇ ਸਵਾਲ ਜਵਾਬ ਟੇਪ ਕੀਤੇ ਸਨ ਅਤੇ ਵੀਡੀਓ ਬਣਾਈ ਸੀ। ਮੈਂ ਉਸ ਵਿਅਕਤੀ ਨੂੰ ਕਿਹਾ ਕਿ ਉਸ ਪਾਸ ਵੀਡੀਓ ਹੈ ਉਹ ਖ਼ੁਦ ਦੁਬਾਰਾ ਸੁਣੇ ਤੇ ਸਾਰੇ ਕਿੰਤੂ ਕਰਨ ਵਾਲੇ ਪ੍ਰਬੰਧਕਾਂ ਨੂੰ ਸੁਣਾਏ ਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਮੈਨੂੰ ਪਹੁੰਚਾਏ ਮੈਂ ਪਿੰਡ ਵਿਚ ਆ ਕੇ ਦੁਬਾਰਾ ਆਪਣੇ ਭਾਸ਼ਣ ਦੀ ਵੀਡੀਓ ਜੋ ਪਿੰਡ ਵਾਲਿਆਂ ਪਾਸ ਹੀ ਪਈ ਹੈ ਚਲਾ ਕੇ ਜਵਾਬ ਦੇਣ ਨੂੰ ਤਿਆਰ ਹਾਂ। ਨਹੀਂ ਤਾਂ ਮੈਂ ਖ਼ੁਦ ਪ੍ਰਬੰਧਕਾਂ ਨਾਲ ਤੇ ਜਿਹੜੇ ਧੜੇਬਾਜ਼ੀ ਕਰ ਰਹੇ ਹਨ ਉਨ੍ਹਾਂ ਨਾਲ ਗੱਲ ਕਰਦਾ ਹਾਂ ਕਿ ਦੱਸੋ ਕਦੋਂ ਆਵਾਂ ? ਤਾਂ ਉਹ ਸੱਜਣ ਕਹਿਣ ਲੱਗੇ ਕਿ ਨ੍ਹਾ ਨ੍ਹਾ ਅਜਿਹਾ ਨ੍ਹਾ ਕਰਿਆ ਜੇ.....
ਜੇ ਅਸੀਂ ਖ਼ੁਦ ਸਿੱਖ ਸੰਗਤਾਂ ਨੂੰ ਗੁਰਬਾਣੀ ਅਨੁਸਾਰ ਪ੍ਰਮਾਣਿਤ ਜਾਣਕਾਰੀ ਦੇਣ ਉੱਪਰ ਆਪੋ ਆਪਣੀ ਧੜੇਬਾਜ਼ੀ ਕਰ ਕੇ ਪਾਬੰਦੀ ਲਗਾ ਕੇ ਗ਼ਲਤ ਪ੍ਰਚਾਰ ਅਤੇ ਅਫ਼ਵਾਹਾਂ ਫੈਲਾ ਕੇ "ਗੁਰਮਤਿ ਦੀ ਭਰੂਣ ਹੱਤਿਆ ਦੇ ਅਪਰਾਧ ਤੱਕ ਕਰਨ" ਤੋਂ ਗੁਰੇਜ਼ ਨਹੀਂ ਕਰਾਂਗੇ ਤਾਂ ਫਿਰ ਮੈਨੂੰ ਲੱਗਦਾ ਹੈ ਕਿ ਸਿੱਖਾਂ ਦੇ ਗੁਰਦੁਆਰੇ ਆਪਣੇ ਮਿਸ਼ਨ ਤੋਂ ਭਟਕ ਕੇ ਧੜਾ ਪਾਲਨ ਅਤੇ ਗੁਰਮਤਿ ਦਾ ਨਿਸ਼ੇਧ ਕਰਨ ਵਾਲੀਆਂ ਲੰਗਰ ਛਕਾਊ ਅਤੇ ਛੈਣੇ ਚਿਮਟੇ ਵਜਾਊ ਵਾਲੇ ਅਧਿਆਤਮਕ ਮਨੋਰੰਜਨ ਸਥਾਨ ਬਣ ਕੇ ਰਹਿ ਗਏ ਹਨ।
ਕਾਲਰਾ ਪਿੰਡ ਦੇ ਜਾਗਰੂਕ ਸਿੱਖ ਇੰਜ ਕਰਨਗੇ ? ਇਹ ਤਾਂ ਬਹੁਤ ਹੀ ਸ਼ਰਮਨਾਕ ਕਿਰਦਾਰ ਦੀ ਦੋ ਮੂਹੀ ਮਿਸਾਲ ਬਣ ਕੇ ਰਹਿ ਗਈ ਹੈ .......
ਸਵਾਲ ਬੜਾ ਸਪਸ਼ਟ ਹੈ ਕੀ ਜੇ ਅਜਿਹੀ ਗਲ ਕਿਸੇ ਵੱਲੋਂ ਵੀ ਫੈਲਾਈ ਗਈ ਸੀ ਤਾਂ ਜਿਨ੍ਹਾਂ ਨੇ ਮੈਨੂੰ ਪਿੰਡ ਵਿਚ ਸੱਦਿਆ ਸੀ ਉਨ੍ਹਾਂ ਦਾ ਇਹ ਫ਼ਰਜ਼ ਨਹੀਂ ਸੀ ਬਣਦਾ ਕਿ ਉਹ ਆਪਣੇ ਪਾਸ ਮੌਜੂਦ ਵੀਡੀਓ ਨੂੰ ਦੁਬਾਰਾ ਪਿੰਡ ਵਿਚ ਸੁਣਾਉਂਦੇ ? ਜਾਂ ਓਦੋਂ ਹੀ ਮੈਨੂੰ ਦੱਸਦੇ ? ਸਭ ਆਪੋ ਆਪਣੇ ਹਿਤਾਂ ਦੇ ਲਾਲਚ ਪਾਲਨ ਲਈ ਦੜ ਵੱਟ ਜ਼ਮਾਨਾ ਕੱਟ ਦੀ ਆਪੋ ਆਪਣੀ ਮੱਤ ਨੂੰ ਹੀ ਗੁਰਮਤਿ ਬਣਾ ਕੇ ਪੇਸ਼ ਕਰਨ ਦੇ ਲੋੜੋਂ ਵੱਧ ਮਾਹਿਰ ਬਣ ਚੁੱਕੇ ਹਨ ! ਅਜਿਹੇ ਸਮਾਜ ਵਿਚ ਜਿੱਥੇ ਆਗੂ ਨਿੱਜ ਧੜਾ ਪਾਲਦੇ ਹੋਣ ਅਤੇ ਪ੍ਰਬੰਧਕ ਹੀ ਸੰਗਤਾਂ ਅਤੇ ਆਮ ਲੋਕਾਂ ਨੂੰ ਅਜੇਹੀ ਮਨੋਬਿਰਤੀ ਦਾ ਖ਼ੁਦ ਆਪ ਸ਼ਿਕਾਰ ਬਣਾਉਂਦੇ ਹੋਣ ਤੇ ਉੱਪਰ ਦਿਖਾਵੇ ਵਜੋਂ ਸੁਧਾਰਵਾਦੀ ਤੇ ਗੁਰਮਤਿ ਚੇਤਨਾ ਦੇ ਛਲਾਵੇ ਦਾ ਦੰਭ ਭਰਦੇ ਹੋਣ; ਉਸ ਸਮਾਜ ਵਿਚ ਸਿੱਖੀ ਦੀ ਪ੍ਰਚੰਡ ਵੇਗਤਾ ਵਾਲੀ ਨਿਰਭੈਤਾ, ਨਿਰਵੈਰਤਾ ਨਾਲ ਗੁਰਮਤਿ ਚੇਤਨਾ, ਜਾਗਰੁਕਤਾ ਅਤੇ ਸੁਧਾਰਵਾਦੀ ਕੰਮ ਕਦੇ ਵੀ ਸਫਲ ਨਹੀਂ ਹੋ ਸਕਦੇ ।
Monday, 24 July 2017
ਭਾਸ਼ਾ ਵਿਭਾਗ ਪੰਜਾਬ ਦੇ ਆਡੀਟੋਰੀਅਮ ਵਿਚ ਸਾਵਣ ਮਹੀਨੇ ਤੇ ਹੋਈ ਕਾਵਿ ਗੋਸ਼ਟੀ ਵਿਚ ਪੜ੍ਹੀ ਕਵਿਤਾ
ਅੱਜ 23-7-2017
ਨੂੰ ਭਾਸ਼ਾ ਵਿਭਾਗ ਪੰਜਾਬ ਦੇ ਆਡੀਟੋਰੀਅਮ ਵਿਚ ਸਾਵਣ ਮਹੀਨੇ ਤੇ ਹੋਈ ਕਾਵਿ ਗੋਸ਼ਟੀ ਵਿਚ ਪੜ੍ਹੀ ਕਵਿਤਾ
ਸਾਵਣ
ਸਖੀ,
ਨੀਅਤ ਦੇ ਭੁੱਖੇ ਸਮਾਜ ਵਿਚ ਅੱਜ ਤੱਕ
ਕਦੇ ਵੀ ਸਾਵਣ ਆਇਆ ਨ੍ਹਾ ।
ਆਪਣੀ ਭੁੱਖ ਮਿਟਾਉਣ ਲਈ
ਕੁਲ-ਜਾਈ ਧਰਤੀ ਦੀ ਕੁੱਖ ਦਾ ਪਾਣੀ ਸੁਕਾ ਦਿੱਤਾ
ਸਖੀ,
ਹੁਣ ਤਾਂ ਸਾਵਣ ਵੀ
ਧਰਤੀ ਦੀ ਤ੍ਰੇਹ ਮੁਕਾਵੇ ਨ੍ਹਾ ।
ਕਿਸ ਦੇ ਘਰ ਆਇਆ ਹੈ ਸਾਵਣ ?
ਕੁੱਖ ਵਿਚ ਮਰਦੀ ਕੁੜੀ ਦੇ ਚਿਹਰੇ
ਜ਼ਿਮੀਦਾਰੀ ਦੀ ਕੰਗਾਲੀ ਵਿਚ
ਖ਼ੁਸ਼ਹਾਲ ਹੁੰਦੀ ਮੌਤ ਦੇ ਵਿਹੜੇ
ਜਾਂ ਕਿਸਾਨ, ਮਜ਼ਦੂਰ ਦੀ ਨਿੱਤ ਹੁੰਦੀ
ਆਤਮ ਹੱਤਿਆ ਦੇ ਸਿਵੇ ਤੇ
ਕਿਤੇ ਵੀ ਮਾਤਮ ਮੁੱਕਿਆ ਨ੍ਹਾ ।
ਸਖੀ,
ਮੈਂ ਫਿਰ ਕਿਵੇਂ ਤੇ ਕਿਹੜੇ ਸਾਵਣ ਦੀ ਗੱਲ ਕਰਾਂ ?
ਇਹ ਸਾਵਣ ਤਾਂ ਕਿਤੇ ਵੀ ਆਇਆ ਨ੍ਹਾ ।
ਕਮਲ ਦੇ ਹੱਛੇ ਦਿਨਾਂ ਦੀ ਆਸ ਤਾਂ
ਹਿੰਦੂਤਵ ਤ੍ਰਿਸ਼ੂਲ ਦਾ ਤਾਂਡਵ ਖਾ ਗਿਆ
ਸਰਕਾਰੀ ਭੀੜ ਤੰਤਰ ਦਾ ਦੈਂਤ ਦਹਿਸ਼ਤਵਾਦ
ਹਲਕਾਇਆ ਹਿੰਦੂਤਵਾ ਦੇ ਨਾਅਰੇ ਨਾਲ
ਘੱਟ ਗਿਣਤੀਆਂ ਲਈ ਕਫ਼ਨ ਲਈ ਖੜ੍ਹਾ ਹੈ
ਭਾਰਤ ਨੂੰ 'ਹਿੰਦੂਸਤਾਨ' ਬਣਾ ਦੇਣ ਲਈ
ਤੇਰਾ ਮੇਰਾ ਸਭ ਦਾ ਰੱਤ ਪੀਣ ਲਈ
ਲਹੂ ਦੇ ਸਾਵਣ ਦੀਆਂ ਝੜੀਆਂ ਲਾਉਣ ਤੇ ਅੜਿਆ ਹੈ।
ਹੇ ਸਖੀ,
ਮੇਰੇ ਭਾਰਤ ਵਿਚ ਕਿਤੇ ਵੀ
ਹੱਛੇ ਦਿਨਾਂ ਦਾ ਸਾਵਣ ਤਾਂ ਆਇਆ ਨ੍ਹਾ ।
ਸੱਤਾ ਤੇ ਵਿਵਸਥਾ
ਧਰਮ ਤੇ ਸਮਾਜੀ ਸਭਿਆਚਾਰ
ਤੂੰ ਹੀ ਦਸ ਮੈਂ ਕਿਹੜੇ ਸਾਵਣ ਦੀ ਗੱਲ ਕਰਾਂ
ਵਿੱਦਿਆ ਦੀ ਅਵਿੱਦਿਆ ਨੇ ਪੀੜ੍ਹੀ ਨੂੰ
ਜੜ੍ਹੋਂ ਪੁੱਟਿਆ ਇਨਸਾਨ ਬਣਾ ਤਾਂ
ਕਾਲੇ ਕਾਨੂੰਨਾਂ ਦਾ ਮਾਰਿਆ
ਮੈਂ ਤਾਂ ਪਹਿਲਾਂ ਹੀ ਜਲਾਵਤਨ
"ਬਲੈਕ ਪ੍ਰਿੰਸ" ਹਾਂ ।
ਮੇਰੀ ਸਖੀ
ਮੇਰੇ ਪੰਜਾਬ ਦੇ ਵਿਹੜੇ ਕਦੇ ਤਾਂ
ਹੱਕਾਂ ਦਾ ਸਾਵਣ ਆਵੇਗਾ
ਤੂੰ ਮੰਨੇ ਚਾਹੇ ਨ੍ਹਾ ਮੰਨੇ ਪਰ ਇਹ ਯਕੀਨੀ ਹੈ
ਨਾਨਕਸ਼ਾਹੀ ਝੜੀ ਦਾ ਸਾਵਣ
ਵਿਨਾਸ਼ਕਾਰੀ ਧੁੰਦ ਨੂੰ ਮੁਕਾਉਣ ਲਈ
ਉਮਡ ਘੁਮੜ ਕੇ ਨਗਾਰੇ ਵਾਂਗ ਚੜ੍ਹੇਗਾ।
ਮੇਰੀਆਂ ਆਂਦਰਾਂ ਦਾ ਲਾਲਚ ਤਾਂ
ਮਾਇਆਧਾਰੀ ਬਣ ਵੀ ਮੁੱਕਿਆ ਨ੍ਹਾ
ਅਤਿੰਦਰਾਂ, ਤੂੰ ਤਾਂ ਬੰਦਾ ਹੋ ਕੇ ਵੀ
ਕੁਦਰਤ ਦਾ ਹਾਣੀ ਬਣਿਆ ਨ੍ਹਾ
ਤੇਰੇ ਮੇਰੇ ਘਰੇ ਮਿੱਤਰਾ
ਇਸੇ ਕਰ ਕੇ ਸਾਵਣ ਚੜ੍ਹਿਆ ਨ੍ਹਾ ।
ਹੇ ਮੇਰੀ ਸਖੀ "ਕੁਦਰਤੀ ਰਜਾ"
ਆਪਣੇ ਹੁਕਮ ਦੇ ਸਾਵਣ ਵਿਚ ਤੂੰ
ਮੈਨੂੰ ਆਪਣੀ ਖੰਡੇ ਦੀ ਬੁੱਕਲ ਵਿਚ
ਲੈ ਲੈ ਨਾ
ਮੈਂ ਤੇਰੀਆਂ ਰਹਿਮਤਾਂ ਤੋਂ ਸੱਖਣਾ
ਬਿਨਾ ਸਾਵਣ ਮ੍ਰਿਗ ਤ੍ਰਿਸ਼ਨਾ ਬਣ
ਕਿਉਂ ਭਟਕਦਾ ਹਾਂ ?
ਤੇਰੀ ਕੁਦਰਤ ਵਿਚ ਤੇਰਾ ਹੀ ਜਾਇਆ
ਮੈਂ ਹਮੇਸ਼ਾ ਸੋਕੇ ਵਿਚ ਕਿਉਂ ਮਰਦਾ ਹਾਂ ?
ਮੈਂ ਹਮੇਸ਼ਾ ਆਤਮ ਹੱਤਿਆ ਕਿਉਂ ਕਰਦਾ ਹਾਂ ?
ਮੈਂ ਹਾਕਮ ਦੇ ਹੱਥੋਂ
ਨਿੱਤ ਕਿਉਂ ਜਿਊਂਦਾ ਸੜਦਾ ਹਾਂ ?
ਮੈਂ ਧਰਤੀ ਪੁੱਤਰ ਤੇਰਾ ਕਿਸਾਨ ਹਾਂ
ਮਜ਼ਦੂਰ ਹਾਂ, ਜਨਨੀ ਹਾਂ
ਵਿਵਸਥਾ ਰਾਹੀਂ ਭਰੂਣ ਹੱਤਿਆ ਵਿਚ
ਕਿਉਂ ਮਰਦਾ ਹਾਂ.......
ਕਿਉਂ ਮਰਦਾ ਹਾਂ.......
-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.
Subscribe to:
Posts (Atom)